Sunday, August 1, 2010

ਆਓ ! ਕੁੱਝ ਸਿਆਣੀਆਂ ਗੱਲਾਂ ਵੀ ਕਰੀਏ !





'' ਮੇਰੀ ਕਲਮ ਦਾ ਸਿਆਣਾ ਪਾਸਾ''


ਮੇਰੇ ਕੋਲ ਜ਼ਿੰਦਗੀ ਦੇ ਸਫ਼ਰ ਵਿੱਚੋਂ ,
ਹੱਥ ਲੱਗੀਆਂ ਕੁੱਝ ਅਨਮੋਲ ਸੌਗਾਤਾਂ ,
ਹੱਡੀਂ ਹੰਢਾਏ ਤਜੁਰਬਿਆਂ ਦੀ ਇੱਕ ਵੱਡੀ ਪੰਡ ਹੈ ,


ਆਓ ! ਜਿਸਦਾ ਕੁੱਝ ਕੁ ਭਾਰ ਤੁਸੀਂ ਵੀ ਵੰਡਾ ਲਵੋ ਜੀ ।

                                     -  ਜਰਨੈਲ ਘੁਮਾਣ
 
--------------------------------------------------------------



* ਜਨੂੰਨ ਦੀ ਹੱਦ ਤੱਕ ਕੀਤਾ ,

ਜਾਣ ਵਾਲਾ ਹਰੇਕ ਕੰਮ ,

ਤਕਰੀਬਨ ਨੁਕਸਾਨਦੇਹ ਹੁੰਦਾ ਹੈ





* ਦੂਸਰਿਆਂ ਨੂੰ ਸਲਾਹਾਂ ਦੇ ਕੇ ,

ਉਹਨਾਂ ਘਰ ਕਰਵਾਈਆਂ,

ਰੋਸ਼ਨੀਆਂ ਦਾ ਚਾਨਣ ,

ਤੁਹਾਡੇ ਘਰ ਤੱਕ ਨਹੀਂ ਪਹੁੰਚਦਾ ।





*  ਘਰ ਬੈਠੇ ਬੈਠੇ ਗੱਪਾਂ ਮਾਰਨ ਨਾਲ

ਮੰਜ਼ਿਲਾ ਪ੍ਰਾਪਤ ਨਹੀਂ ਹੁੰਦੀਆਂ,

ਮੰਜ਼ਿਲਾਂ ਤੇ ਪਹੁੰਚਣ ਲਈ,

ਤੁਰਨਾ ਪੈਂਦਾ ਹੈ ।





* ਕੁੱਝ ਪਾਉਣ ਲਈ ਕੁੱਝ ਖੋਣਾ ਪੈਂਦਾ ਹੈ ,

ਇਹ ਤਾਂ ਸੱਚ ਹੈ ਪਰ,

ਤੁਸੀ ਨੇ ਕਿੰਨਾ ਖੋਇਆ ?

ਇਹ ਤੁਹਾਡੀ ਅਕਲ ਤੇ ਨਿਰਭਰ ਹੈ ।





* ਦੋਸਤ ਨੂੰ ਉਧਾਰ ਦਿੱਤਾ ਪੈਸਾ,

ਅਕਸਰ ਦੋਸਤੀ ਗਵਾ ਦਿੰਦਾਂ ਹੈ,

ਜੇ ਦੋਸਤੀ ਰੱਖਣੀ ਹੈ ਤਾਂ ,

ਉਧਾਰ ਦੇ ਕੇ ਭੁੱਲ ਜਾਵੋ ॥





* ਜਿਥੋਂ ਤੱਕ ਹੋ ਸਕੇ ਦੋਸਤ ਨਾਲ,

ਵਪਾਰ ਵਿੱਚ ਹਿੱਸੇਦਾਰੀ ਨਾ ਕਰੋ,

ਕਿਉਂਕਿ ਹਿੱਸੇਦਾਰੀਆਂ ਨੇ,

ਕਦੇ ਨਾ ਕਦੇ ਵੰਡਣਾ ਹੁੰਦਾਂ ਹੈ ।





* ਕੋਈ ਵੀ ਲੈਣ-ਦੇਣ ਸਮੇਂ,

ਲਿਖਤ-ਪੜ੍ਹਤ ਕਰਨ ਤੋਂ,

ਸ਼ਰਮਾਉਣਾ ਨਹੀਂ ਚਾਹੀਦਾ,

ਕਿਉਂਕਿ ਮੂੰਹ-ਜ਼ੁਬਾਨੀ ਕੀਤੇ,

ਲੈਣ-ਦੇਣ ਵਿੱਚ ਕਦੇ ਨਾ ਕਦੇ,

ਪਛਤਾਉਣਾ ਪੈਂਦਾਂ ਹੈ ॥





* ਅੱਜ ਕੱਲ੍ਹ ਕਿਸੇ ਦੀ ਮੱਦਦ ਵੀ,

ਉਸਨੂੰ ਦੱਸ ਕੇ ,ਪੁੱਛ ਕੇ,

ਕਰਨੀ ਚਾਹੀਂਦੀ ਹੈ ,

ਕਿਉਂਕਿ ਲੋਕੀ ਮੱਦਦ ਨੂੰ ਵੀ,

ਸਵਾਰਥ ਦਾ ਨਾਂ ਦੇਣ ਲੱਗ ਪਏ ਹਨ ।





* ਵਫ਼ਾਦਾਰੀਆਂ ਪਰਖਣ ਨਾਲੋਂ,

ਵਫ਼ਾਦਾਰੀ ਨਿਭਾਉਣ ਤੇ,

ਧਿਆਨ ਦੇਣ ਦੀ ਜਰੂਰਤ,

ਜ਼ਿਆਦਾ ਹੁੰਦੀ ਹੈ ॥





* ਵਿਸ਼ਵਾਸ ਦੀ ਡੋਰ,

ਕੱਚੇ ਧਾਗੇ ਨਾਲੋਂ ਵੀ,

ਕਮਜ਼ੋਰ ਹੁੰਦੀ ਹੈ,

ਇਸਨੂੰ ਟੁੱਟਣ ਤੋਂ ਬਚਾਉਣ ਲਈ,

ਹਰ ਤਰਫ਼ ਤੋਂ ,

ਸੁਚੇਤ ਰਹਿਣਾ ਜਰੂਰੀ ਹੈ ॥





* ਕਿਸੇ ਦੇ ਅਹਿਸਾਨਾਂ ਦਾ ਬਦਲਾ,

ਸਾਰੀ ਉਮਰ ਨਹੀਂ ਚੁਕਾਇਆ ਜਾ ਸਕਦਾ,

ਇਸ ਲਈ ਅਹਿਸਾਨ-ਫਰੋਸ਼ੀ,

ਦਾ ਕਲੰਕ ਲੱਗਣ ਤੋਂ ਸੁਚੇਤ ਰਹੋ ॥







* ਇੱਕ ਤੋਂ ਵੱਧ ਨਾਲ,

ਪਿਆਰ ਕਰਨ ਵਾਲੇ ਪ੍ਰੇਮੀ,

ਪ੍ਰੇਮੀ ਕਹਾਉਣ ਦੇ ਹੱਕਦਾਰ ਨਹੀਂ ਹੁੰਦੇ ॥







* ਪਿਆਰ ! ਪਿਆਰ ਸਿਰਫ਼,

ਇੱਕ ਨਾਲ ਹੋ ਸਕਦੈ,

ਹਾਂ ,ਦੋਸਤੀ !

ਹਜ਼ਾਰਾਂ ਨਾਲ ਵੀ ਜਾਇਜ਼ ਹੈ ॥







* ਪਿਆਰ ਸਿਰਫ਼ ਉਥੇ,

ਪਾਉਣ ਦਾ ਫਾਇਦਾ ਹੈ,

ਜਿਥੇ ਪਿਆਰ ਰਿਸ਼ਤੇਦਾਰੀ

ਵਿੱਚ ਵੀ ਬਦਲ ਸਕੇ ॥







* ਪਿਆਰ ਵਿੱਚ ਜ਼ਜਬਾਤਾਂ ਨੂੰ,

ਠੇਸ ਪਹੁੰਚਣੀ ਲਗਭਗ ਤਹਿ ਹੁੰਦੀ ਹੈ ,

ਕਿਉਂਕਿ ਪਿਆਰ ਪਾਉਣ ਵੇਲੇ,

ਅਸੀਂ ਅਕਲ ਤੋਂ ਘੱਟ ਅਤੇ,

ਜ਼ਜਬਾਤ ਤੋਂ ਜ਼ਿਆਦਾ ਕੰਮ ਲੈਂਦੇ ਹਾਂ ॥







* ਸੰਸਾਰ ਵਿੱਚ ਸੰਸਕਾਰਾਂ,

ਤੋਂ ਵੱਡੀ ਕੋਈ ਦੌਲਤ ਨਹੀਂ ॥







* ਮਾਪਿਆਂ ਤੋਂ ਬੱਚੇ ਨੂੰ,

ਲਾਡ-ਪਿਆਰ ਦੇ ਨਾਲ-ਨਾਲ ,

ਚੰਗੇ ਸੰਸਕਾਰਾਂ ਦੀ ਵੀ ਜਰੂਰਤ ਹੂੰਦੀ ਹੈ ॥







* ਨੌਕਰਾਂ ਅਤੇ ਨੌਕਰਾਣੀਆਂ ,

ਹੱਥ ਪਲੇ ਬੱਚੇ ਬਹੁਤ ਘੱਟ,

ਸੰਸਕਾਰੀ ਹੁੰਦੇ ਹਨ ਕਿਉਕਿ,

ਨੌਕਰ ਪਾਲ-ਪੋਸਣ ਤਾਂ ਚੰਗਾਂ,

ਕਰ ਸਕਦੇ ਹਨ ਪਰ ਚੰਗੇ,

ਸੰਸਕਾਰ ਨਹੀਂ ਦੇ ਸਕਦੇ ॥





* ਇਨਸਾਨ ਦੌਲਤ ਪਿੱਛੇ ਦੌੜਦਾ-ਦੌੜਦਾ,

ਆਪਣੀ ਔਲਾਦ ( ਪਰਿਵਾਰ )

ਰੂਪੀ ਦੌਲਤ ਤੋਂ ,

ਕੋਹਾਂ ਦੂਰ ਚਲਾ ਜਾਂਦਾ ਹੈ ॥







* ਬੁਢਾਪੇ ਵਿੱਚ ਪੈਸੇ ਨਾਲੋਂ ,

ਜਿਆਦਾ ਜਰੂਰਤ

ਚੰਗੇ ਪ੍ਰੀਵਾਰ ਦੀ ਹੁੰਦੀ ਹੈ ।।







* ਬੱਚਿਆਂ ਨੂੰ ਵੀ,

ਉਮਰ ਦੇ ਲਿਹਾਜ਼ ਨਾਲ,

ਜਵਾਨ ਹੋਣ ਦੇਣਾ ਚਾਹੀਦਾ ਹੈ,

ਜਿੰਨੀ ਜਲਦੀ ਉਹ ਜਵਾਨ ਹੋਣਗੇ,

ਉਨਾਂ ਹੀ ਛੇਤੀ ਤੁਸੀ ਜੁੰਮੇਵਾਰੀਆਂ ਤੋਂ ਮੁਕਤ ਹੋਵੋਗੇ ।





* ਕਈ ਮਾਂ-ਬਾਪ ਆਪਣੇ ਬੱਚਿਆਂ ਨੂੰ,

ਵੱਡੀਆਂ - ਵੱਡੀਆਂ ਡਿਗਰੀਆਂ ,

ਕਰਵਾਕੇ ਵੀ ਬੱਚਾ ਹੀ ਸਮਝਣ ਦੀ

ਭੁੱਲ ਕਰਦੇ ਹਨ ॥





* ਜੇ ਤੁਸੀ 25-26 ਸਾਲ ਤੱਕ ਬੱਚੇ ਨੂੰ,

ਜ਼ਿੰਦਗੀ ਦੇ ਮਾਇਨੇ ਨਹੀਂ ਸਮਝਾ ਸਕੇ,

ਤਾਂ ਹੁਣ ਕੋਸ਼ਿਸ ਨਾ ਕਰੋ ,

ਤੁਹਾਡੇ ਘਰ ਲੜਾਈ ਵਰਗਾ

ਮਾਹੌਲ਼ ਬਣ ਸਕਦੈ ॥





* ਸਹੁਰੇ ਘਰ ਜਾਂਦੀ ਧੀ ਨੂੰ,

ਅਨੰਦ ਕਾਰਜਾਂ ਵੇਲੇ ਪੜ੍ਹੀ

ਜਾਣ ਵਾਲੀ ਸਿਖਿਆ ਹੀ ,

ਕਾਫ਼ੀ ਨਹੀ ਹੁੰਦੀ ,

ਉਸ ਤੋਂ ਪਹਿਲਾਂ ਵੀ,

ਮਾਂ –ਬਾਪ ਦੇ,

ਕਈ ਫਰਜ਼ ਹਨ ॥





* ਧੀ ਨੂੰ ਸਹੁਰੇ ਘਰ ,

ਇੱਕ ਚੰਗੀ ਨੂੰਹ ਅਖ਼ਵਾਉਣ ਵਿੱਚ ,

ਮਾਂ ਦਾ ਬਹੁਤ ਵੱਡਾ ਹੱਥ ਹੁੰਦਾ ਹੈ ॥





* ਕਈ ਮਾਵਾਂ ਆਪਣੀ ਸੱਸ ਦੇ,

ਉਹਨਾਂ ਨਾਲ ਕੀਤੇ ਵਿਵਹਾਰ,

ਦਾ ਬਦਲਾ ,ਆਪਣੀ ਧੀ ਦੁਆਰਾ ,

ਕਿਸੇ ਹੋਰ ਤੋਂ ਲੈਣ ਦੀ ਭੁੱਲ ਕਰਕੇ,

ਉਸ ਦੀ ਜਿੰਦਗੀ ਵੀ ,

ਨਰਕ ਬਣਾ ਦਿੰਦੀਆਂ ਹਨ ॥







* ਬੱਚਿਆਂ ਦੇ ਵਿਗੜਨ ਦੀ ਸ਼ੁਰੂਆਤ,

ਅਕਸਰ ਮਾਂ – ਬਾਪ ਤੋਂ ਹੀ ਹੁੰਦੀ ਹੈ ॥







* ਬੁੱਧੀਮਾਨ ਮਾਪੇ ਆਪਣੇ ਬੱਚਿਆਂ ਨੂੰ ,

ਲਾਡ - ਪਿਆਰ ਕਰਦੇ ਘੱਟ ਤੇ ,

ਇਹਨੂੰ ਕਰਨ ਦੀ ਤਹਿਜੀਵ,

ਜਿਆਦਾ ਸਿਖ਼ਾਉਦੇ ਹਨ ॥







* ਕਈ ਮਾਪੇ ਜਵਾਨ ਧੀ -ਪੁੱਤ ਨੂੰ ,

ਦੂਸਰਿਆਂ ਦੇ ਸਾਹਮਣੇ ਝਿੜਕ ਕੇ ,

ਵਿਗੜਨ ਤੋਂ ਬਚਾਉਣ ਦਾ ਵਿਖਾਵਾ ਕਰਦੇ ਹਨ ,

ਐਸਾ ਕਰਨ ਨਾਲ ਬੱਚੇ ਸੁਧਰਨ ਦੀ ਵਜਾਏ,

ਹੋਰ ਵਿਗੜਦੇ ਹਨ ॥







* ਬੱਚਿਆਂ ਦੇ ਵਿਗੜਨ ਦੀ ਨਿਗਰਾਨੀ ,

ਰੱਖਣ ਦੀ ਵਜਾਏ ਉਹਨਾਂ ,

ਦੇ ਸੁਧਰੇ ਰਹਿਣ ਦੀ ਨਿਗਰਾਨੀ ,

ਰੱਖਣ ਦੀ ਲੋੜ ਕਿਤੇ ਜਿਆਦਾ ਹੁੰਦੀ ਹੈ ॥







ਲੇਖਕ : ਜਰਨੈਲ ਘੁਮਾਣ

ਮੋਬਾਇਲ ਨੰਬਰ : +91-98885-05577

Email : ghuman5577@yahoo.com

No comments:

Post a Comment