Sunday, August 1, 2010

ਆਓ ! ਕੁੱਝ ਸਿਆਣੀਆਂ ਗੱਲਾਂ ਵੀ ਕਰੀਏ !





'' ਮੇਰੀ ਕਲਮ ਦਾ ਸਿਆਣਾ ਪਾਸਾ''


ਮੇਰੇ ਕੋਲ ਜ਼ਿੰਦਗੀ ਦੇ ਸਫ਼ਰ ਵਿੱਚੋਂ ,
ਹੱਥ ਲੱਗੀਆਂ ਕੁੱਝ ਅਨਮੋਲ ਸੌਗਾਤਾਂ ,
ਹੱਡੀਂ ਹੰਢਾਏ ਤਜੁਰਬਿਆਂ ਦੀ ਇੱਕ ਵੱਡੀ ਪੰਡ ਹੈ ,


ਆਓ ! ਜਿਸਦਾ ਕੁੱਝ ਕੁ ਭਾਰ ਤੁਸੀਂ ਵੀ ਵੰਡਾ ਲਵੋ ਜੀ ।

                                     -  ਜਰਨੈਲ ਘੁਮਾਣ
 
--------------------------------------------------------------



* ਜਨੂੰਨ ਦੀ ਹੱਦ ਤੱਕ ਕੀਤਾ ,

ਜਾਣ ਵਾਲਾ ਹਰੇਕ ਕੰਮ ,

ਤਕਰੀਬਨ ਨੁਕਸਾਨਦੇਹ ਹੁੰਦਾ ਹੈ





* ਦੂਸਰਿਆਂ ਨੂੰ ਸਲਾਹਾਂ ਦੇ ਕੇ ,

ਉਹਨਾਂ ਘਰ ਕਰਵਾਈਆਂ,

ਰੋਸ਼ਨੀਆਂ ਦਾ ਚਾਨਣ ,

ਤੁਹਾਡੇ ਘਰ ਤੱਕ ਨਹੀਂ ਪਹੁੰਚਦਾ ।





*  ਘਰ ਬੈਠੇ ਬੈਠੇ ਗੱਪਾਂ ਮਾਰਨ ਨਾਲ

ਮੰਜ਼ਿਲਾ ਪ੍ਰਾਪਤ ਨਹੀਂ ਹੁੰਦੀਆਂ,

ਮੰਜ਼ਿਲਾਂ ਤੇ ਪਹੁੰਚਣ ਲਈ,

ਤੁਰਨਾ ਪੈਂਦਾ ਹੈ ।





* ਕੁੱਝ ਪਾਉਣ ਲਈ ਕੁੱਝ ਖੋਣਾ ਪੈਂਦਾ ਹੈ ,

ਇਹ ਤਾਂ ਸੱਚ ਹੈ ਪਰ,

ਤੁਸੀ ਨੇ ਕਿੰਨਾ ਖੋਇਆ ?

ਇਹ ਤੁਹਾਡੀ ਅਕਲ ਤੇ ਨਿਰਭਰ ਹੈ ।





* ਦੋਸਤ ਨੂੰ ਉਧਾਰ ਦਿੱਤਾ ਪੈਸਾ,

ਅਕਸਰ ਦੋਸਤੀ ਗਵਾ ਦਿੰਦਾਂ ਹੈ,

ਜੇ ਦੋਸਤੀ ਰੱਖਣੀ ਹੈ ਤਾਂ ,

ਉਧਾਰ ਦੇ ਕੇ ਭੁੱਲ ਜਾਵੋ ॥